ਸਵੇਰੇ ਸਵੇਰੇ ਕੁਰਲੀ ਜਾਂ ਬੁਰਸ਼ ਕੀਤੇ ਬਿਨਾ ਪਾਣੀ ਪੀਣ ਫਾਇਦੇ ਜਾਂ ਨੁਕਸਾਨ, ਪੜ੍ਹੋ ਪੂਰੀ ਜਾਣਕਾਰੀ

ਸਵੇਰੇ ਸਵੇਰੇ ਬਿਨਾਂ ਬੁਰਸ਼ ਜਾਂ ਫਿਰ ਕੁਰਲੀ ਕੀਤੇ ਸਾਨੂੰ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਾਨੂੰ ਬਹੁਤ ਲਾਭ ਹੁੰਦਾ ਹੈ। ਇਹ ਪਾਣੀ ਪੀਣ ਦੇ ਸਮੇਂ ਸਾਨੂੰ ਪੈਰਾਂ ਭਾਰ ਜਾਂ ਗੋਡਿਆਂ ਭਾਰ ਬੈਠ ਜਾਣਾ ਚਾਹੀਦਾ ਹੈ। ਖੜ੍ਹ ਕੇ ਪਾਣੀ ਪੀਣ ਨਾਲ ਨੁਕਸਾਨ ਹੁੰਦਾ ਹੈ। ਪਾਣੀ ਡੀਕ ਲਾ ਕੇ ਨਹੀਂ ਪੀਣਾ ਚਾਹੀਦਾ। ਸਗੋਂ ਘੁੱਟ ਘੁੱਟ ਕਰਕੇ ਪੀਣਾ ਚਾਹੀਦਾ ਹੈ। ਰੋਜ਼ਾਨਾ ਇਸ ਤਰੀਕੇ ਨਾਲ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨਾਲ ਪੇਟ ਵਿਚ ਗੈਸ ਨਹੀਂ ਬਣਦੀ। ਸਵੇਰੇ ਸਵੇਰੇ ਸਾਡੇ ਪੇਟ ਵਿੱਚ ਜੋ ਤੇਜ਼ਾਬ ਦੀ ਮਾਤਰਾ ਹੁੰਦੀ ਹੈ। ਇਹ ਪਾਣੀ ਉਸ ਨੂੰ ਦੂਰ ਕਰਦਾ ਹੈ। ਇਹ ਪਾਣੀ ਮੂੰਹ ਵਿਚ ਲਾਰ ਬਣਾਉਂਦਾ ਹੈ। ਇਹ ਲਾਰ ਤੇਜ਼ਾਬ ਨੂੰ ਖ਼ਤਮ ਕਰਨ ਵਿੱਚ ਸਹਾਈ ਹੁੰਦੀ ਹੈ। ਜੇਕਰ ਸਵੇਰੇ ਸਵੇਰੇ ਪਾਣੀ ਵਿੱਚ ਆਂਵਲੇ ਦਾ ਪਾਊਡਰ ਮਿਲਾ ਦਿੱਤਾ ਜਾਵੇ ਤਾਂ ਇਹ ਵਾਲਾਂ ਨੂੰ ਵੀ ਕਾਲਾ ਰੱਖਦਾ ਹੈ ਅਤੇ ਝੜਨ ਤੋਂ ਵੀ ਰੋਕਦਾ ਹੈ ਸਵੇਰੇ ਸਵੇਰੇ ਪਾਣੀ ਪੀਣਾ ਜਿੱਥੇ ਅੱਖਾਂ ਦੀ ਰੌਸ਼ਨੀ ਲਈ ਫਾਇਦੇਮੰਦ ਹੈ। ਉੱਥੇ ਇਹ ਅੱਖਾਂ ਦੇ ਥੱਲੇ ਬਣਨ ਵਾਲੇ ਕਾਲੇ ਘੇਰੇ ਨੂੰ ਵੀ ਖਤਮ ਕਰਦਾ ਹੈ। ਸਵੇਰੇ ਸਵੇਰੇ ਪਾਣੀ ਪੀਣਾ ਖੂਨ ਦੀ ਕਮੀ ਨੂੰ ਵੀ ਦੂਰ ਕਰਦਾ ਹੈ। ਇਸ ਲਈ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਰਹਿੰਦੀ ਪਸੀਨੇ ਅਤੇ ਪਿਸ਼ਾਬ ਰਾਹੀਂ ਸਰੀਰ ਦੀ ਸਫ਼ਾਈ ਹੁੰਦੀ ਰਹਿੰਦੀ ਹੈ। ਜੇਕਰ ਸਵੇਰੇ ਸਵੇਰੇ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਦਿਨ ਵਿੱਚ ਥਕਾਵਟ ਵੀ ਨਹੀਂ ਹੁੰਦੀ। ਬਿਨਾਂ ਬੁਰਸ਼ ਕੀਤੇ ਸਵੇਰੇ ਸਵੇਰੇ ਪਾਣੀ ਪੀਣ ਦੇ ਅਣਗਿਣਤ ਹੀ ਫਾਇਦੇ ਹਨ।You may also like...

Leave a Reply

Your email address will not be published. Required fields are marked *